CBSE Class 12 Punjabi Set 4 - (4) Question Paper 2026 is available for download here. CBSE conducted the Class 12 Punjabi examination on March 6, 2026, from 10:30 AM to 1:30 PM. The Punjabi paper is of 80 marks and the time allowed is 3 hours. The paper is of Set 4 and carries the Q.P. code 4. The question paper was handed out at 10:15 AM, and the first 15 minutes were given for reading it.
The paper has 12 questions in four parts. Part I has the unseen passage (Q1, 8 marks), Part II has the writing tasks (Q2 - Q3), Part III has grammar (Q4 - Q5) and Part IV has the questions on the prescribed poems, stories and chapters (Q6 - Q12). Internal choice is given in several questions.
CBSE Class 12 Punjabi Set 4 - (4) Question Paper 2026 with Solution PDF
| CBSE Official PDF | CD PDF | CD PDF with Solutions |
|---|---|---|
| Download official PDF 1.46 MB | Download Collegedunia PDF 0.25 MB | – |
CBSE Class 12 Punjabi 2026 Set 4 (4) Questions with Solutions
Comprehension:
ਹੇਠ ਲਿਖੇ ਵਾਰਤਕ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਦੇ ਹੇਠਾਂ ਪੁੱਛੇ ਗਏ ਬਹੁ-ਵਿਕਲਪੀ ਪ੍ਰਸ਼ਨਾਂ ਦੇ ਉੱਤਰ ਉਹਨਾਂ ਵਿੱਚੋਂ ਚੁਣ ਕੇ ਲਿਖੋ : ਬੁਝਾਰਤਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ । ਇਹਨਾਂ ਰਾਹੀਂ ਮਨੁੱਖੀ ਮਨ ਦੀ ਸਥਿਤੀ ਦਾ ਪਤਾ ਲੱਗਦਾ ਹੈ ਕਿ ਉਹ ਕਿਸੇ ਵੀ ਸੰਕੇਤ ਜਾਂ ਇਸ਼ਾਰੇ ਨੂੰ ਕਿੱਥੋਂ ਤੱਕ ਸਮਝਣ ਦੇ ਸਮਰੱਥ ਹੈ । ਬੁਝਾਰਤਾਂ ਤੋਂ ਭਾਵ ਹੈ ਬੁੱਝਣ ਵਾਲੀਆਂ ਗੱਲਾਂ, ਜਿਸ ਵਿੱਚ ਜੀਵਨ ਦੇ ਕਿਸੇ ਇੱਕ ਪੱਖ ਨੂੰ ਸੁਤ੍ਰਿਕ ਸ਼ੈਲੀ ਵਿੱਚ ਅੜਾਉਣੀ ਦੇ ਰੂਪ ਵਿੱਚ ਪੇਸ਼ ਕੀਤਾ ਹੁੰਦਾ ਹੈ । ਬੁਝਾਰਤਾਂ ਵਿੱਚ ਇੱਕ ਛੋਟੀ ਜਿਹੀ ਘੁੰਢੀ ਰੱਖ ਕੇ, ਮਿਲਦੀ-ਜੁਲਦੀ ਚੀਜ਼ ਦਾ ਵੇਰਵਾ ਦੇ ਕੇ ਸਵਾਲ ਪੁੱਛਿਆ ਜਾਂਦਾ ਹੈ । ਇਸ ਲਈ ਇਹਨਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ । ਇਸ ਨਾਲ ਮਨੁੱਖ ਦੀ ਸੁਝ-ਬੁਝ ਅਤੇ ਦਿਮਾਗੀ ਚੁਸਤੀ-ਫੁਰਤੀ ਦੀ ਪਰਖ ਕੀਤੀ ਜਾਂਦੀ ਹੈ । ਜੇਕਰ ਇਸਦੇ ਸ਼ਬਦਾਂ ਨੂੰ ਧਿਆਨ ਨਾਲ ਵੇਖਿਆ ਜਾਵੇ, ਤਾਂ ਇਸ ਦਾ ਉੱਤਰ ਇਹਨਾਂ ਵਿੱਚ ਹੀ ਛੁਪਿਆ ਮਿਲ ਜਾਂਦਾ ਹੈ । ਜਿੱਥੇ ਇਹ ਲੋਕ-ਸਾਹਿਤ ਦਾ ਵੱਡਾ ਖਜਾਨਾ ਹਨ, ਉਥੇ ਇਹ ਗਿਆਨ-ਬੋਧ ਦਾ ਵੱਡਾ ਸੋਮਾ
Read More
ਹਨ । ਮਨੁੱਖ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਗੁੰਝਲਾਂ ਨੂੰ ਤਾਂ ਹੀ ਖੋਲਣ ਦੇ ਸਮਰੱਥ ਹੋ ਸਕਦਾ ਹੈ ਜੇਕਰ ਉਸਨੇ ਪਹਿਲਾਂ ਬੁਝਾਰਤਾਂ ਨੂੰ ਸਮਝਣ ਅਤੇ ਬੁੱਝਣ ਵਿੱਚ ਸਮਰੱਥਾ ਪ੍ਰਾਪਤ ਕੀਤੀ ਹੋਵੇ । ਪੁਰਾਣੇ ਸਮੇਂ ਵਿੱਚ ਮਨੁੱਖ ਕੋਲ ਅੱਜ ਵਾਂਗ ਮਨੋਰੰਜਨ ਦੇ ਸਾਧਨ ਨਹੀਂ ਸਨ । ਉਸ ਸਮੇਂ ਲੋਕ ਆਮ-ਤੌਰ ਤੇ ਰਾਤ ਦਾ ਰੋਟੀ-ਟੁੱਕ ਖਾ ਕੇ ਸੌਣ ਤੋਂ ਪਹਿਲਾਂ ਬਾਤਾਂ ਪਾਉਣ ਲਈ ਮੰਜਿਆਂ ’ਤੇ ਜੁੜ ਬੈਠਦੇ ਸਨ । ਪਰਿਵਾਰਿਕ ਸਾਂਝ, ਰਿਸ਼ਤੇ-ਨਾਤੇ, ਸਮਾਜਿਕ ਆਲਾ-ਦੁਆਲਾ, ਕੰਮ-ਕਾਰ, ਬਨਸਪਤੀ, ਬ੍ਰਹਿਮੰਡ ਆਦਿ ਵਿਸ਼ਿਆਂ ਵਿੱਚੋਂ ਬੁਝਾਰਤਾਂ ਰੂਪੀ ਸਵਾਲ ਪੁੱਛਦੇ ਸਨ । ਬੱਚੇ ਬੜੀ ਦਿਲਚਸਪੀ ਨਾਲ ਹਿੱਸਾ ਲੈਂਦੇ ਸਨ । ਇਹ ਸੋਚ-ਸ਼ਕਤੀ ਅਤੇ ਕਲਪਨਾ-ਸ਼ਕਤੀ ਦਾ ਵਿਕਾਸ ਕਰਦੀਆਂ ਹਨ । ਇਸ ਨਾਲ ਬੱਚਿਆਂ ਅਤੇ ਵੱਡਿਆਂ ਵਿੱਚ ਦੂਜਿਆਂ ਦੀ ਗੱਲ ਧਿਆਨ ਨਾਲ ਸੁਣ ਕੇ ਤਰਕ ਕਰਨ ਦੀ ਰੁਚੀ ਵਿਕਸਿਤ ਹੁੰਦੀ ਸੀ, ਦਿਮਾਗੀ ਕਸਰਤ ਵੀ ਹੁੰਦੀ ਸੀ । ਹੁਣ ਵਿਗਿਆਨਕ ਕਾਢਾਂ ਨੇ ਮਨੋਰੰਜਨ ਦੇ ਅਨੇਕਾਂ ਸਾਧਨ ਵਿਕਸਿਤ ਕਰ ਦਿੱਤੇ ਹਨ ਜਿਸ ਕਰਕੇ ਬੁਝਾਰਤਾਂ ਪਾਉਣਾ, ਸੁਨਣਾ ਅਤੇ ਬੁੱਝਣ ਦਾ ਰਿਵਾਜ਼ ਹੀ ਖਤਮ ਹੋ ਰਿਹਾ ਹੈ ।ਬੁਝਾਰਤਾਂ ਤੋਂ ਕੀ ਭਾਵ ਹੈ ?
ਬੁਝਾਰਤਾਂ ਵਿਚ ਕੀ ਰੱਖ ਕੇ ਸਵਾਲ ਪੁੱਛਿਆ ਜਾਂਦਾ ਹੈ ?
ਬੁਝਾਰਤਾਂ ਦਾ ਉੱਤਰ ਕਿੱਥੇ ਛੁਪਿਆ ਹੋਇਆ ਮਿਲਦਾ ਹੈ ?
ਮਨੁੱਖ ਆਪਣੇ ਜੀਵਨ ਦੀਆਂ ਗੁੰਝਲਾਂ ਨੂੰ ਕਿਵੇਂ ਖੋਲਣ ਦੇ ਸਮਰੱਥ ਹੁੰਦਾ ਹੈ ?
ਬਾਤਾਂ/ਬੁਝਾਰਤਾਂ ਪਾਉਣ ਦਾ ਸਮਾਂ ਕਿਹੜਾ ਰੱਖਿਆ ਜਾਂਦਾ ਸੀ ?
ਦਿਮਾਗੀ ਕਸਰਤ ਤੇ ਤਰਕ ਕਰਨ ਦੀ ਰੁਚੀ ਕਿਵੇਂ ਵਿਕਸਿਤ ਹੁੰਦੀ ਸੀ ?
ਬੁਝਾਰਤਾਂ ਪਾਉਣ ਤੇ ਸੁਨਣ/ਬੁੱਝਣ ਦਾ ਰਿਵਾਜ਼ ਕਿਉਂ ਖਤਮ ਹੋ ਰਿਹਾ ਹੈ ?
ਪੈਰੇ ਦਾ ਢੁਕਵਾਂ ਸਿਰਲੇਖ ਹੈ
ਤੁਹਾਡੇ ਦਾਦਾ ਜੀ ਸੀਨੀਅਰ ਸਿਟੀਜਨ ਹਨ। ਬੈਂਕ ਮੈਨੇਜਰ ਨੂੰ ਪੱਤਰ ਲਿਖ ਕੇ ਸੀਨੀਅਰ ਸਿਟੀਜਨਾਂ ਨੂੰ ਬੈਂਕ ਵੱਲੋਂ ਮਿਲਦੀਆਂ ਵਿਸ਼ੇਸ਼ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ।
ਤੁਹਾਡੀ ਸਾਇੰਸ ਪ੍ਰੈਕਟੀਕਲ ਸਮਾਨ ਬਣਾਉਣ ਦੀ ਫੈਕਟਰੀ ਹੈ। ਕਿਸੇ ਵਪਾਰਕ ਫਰਮ ਨਾਲ ਚੰਗੇ ਸੰਬੰਧ ਪੈਦਾ ਕਰਨ ਲਈ ਆਪਣੀ ਫੈਕਟਰੀ ਵਿੱਚ ਹੁੰਦੇ ਉਤਪਾਦਨ ਅਤੇ ਉਸਦੀ ਵਿੱਕਰੀ ਲਈ ਪੱਤਰ ਲਿਖੋ।
Comprehension:
ਕਿਸੇ ਇੱਕ (any one) ਵਿਸ਼ੇ ’ਤੇ 125 ਤੋਂ 150 ਸ਼ਬਦਾਂ ਵਿੱਚ ਪੈਰਾ ਰਚਨਾ ਕਰੋ ।
ਬਜੁਰਗਾਂ ਦੀ ਘਰ ਵਿੱਚ ਭੂਮਿਕਾ
ਮਿੱਠਾ ਬੋਲਣ ਦਾ ਮਹੱਤਵ
Comprehension:
ਵਾਕ-ਵਟਾਂਦਰਾ : ਹੇਠ ਲਿਖੇ ਵਾਕਾਂ ਵਿੱਚੋਂ ਕਿਸੇ ਤਿੰਨ (any three) ਵਾਕਾਂ ਦਾ ਬ੍ਰੈਕਟ ਵਿੱਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਵਾਕ-ਵਟਾਂਦਰਾ ਕਰੋ :
ਸੋਹਨ ਨਸ਼ਿਆਂ ਵਿਚ ਪੈ ਗਿਆ ਅਤੇ ਕੰਗਾਲ ਹੋ ਗਿਆ । (ਸਧਾਰਨ ਵਾਕ ਬਣਾਉ)
ਤੁਸੀਂ ਕੋਈ ਸੁਹਣਾ ਜਿਹਾ ਗੀਤ ਸੁਣਾਉ । (ਪ੍ਰਸ਼ਨ ਵਾਚਕ ਵਾਕ ਬਣਾਉ)
ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ । (ਹਾਂ ਵਾਚਕ ਵਾਕ ਬਣਾਉ)
ਮੀਂਹ ਵਿੱਚ ਨਾ ਭਿੱਜੋ । (ਕਰਮਣੀ ਵਾਚ ਵਿੱਚ ਬਦਲੋ)
Comprehension:
ਅਖਾਣ/ਅਖਾਉਤਾਂ : ਹੇਠ ਦਿੱਤੇ ਗਏ ਅਖਾਣਾਂ ਵਿੱਚੋਂ ਕਿਸੇ ਪੰਜ (any five) ਅਖਾਣਾਂ ਨੂੰ ਇਸ ਤਰ੍ਹਾਂ ਵਾਕਾਂ ਵਿੱਚ ਵਰਤੋਂ ਕਿ ਉਹਨਾਂ ਦੀ ਸਥਿਤੀ ਸਪੱਸ਼ਟ ਹੋ ਜਾਵੇ :
ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਨੀਆਂ ਹਨ
ਕੁੱਤੇ ਭੌਂਕਦੇ ਰਹਿੰਦੇ ਹਨ, ਹਾਥੀ ਲੰਘ ਜਾਂਦੇ ਹਨ
ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ
ਨਵਾਂ ਨੌਂ ਦਿਨ ਪੁਰਾਣਾ ਸੌ ਦਿਨ
ਇੱਕ ਅਨਾਰ ਸੌ ਬਿਮਾਰ
ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ
Comprehension:
ਹੇਠ ਦਿੱਤੀਆਂ ਗਈਆਂ ਕਾਵਿ-ਟੁਕੜੀਆਂ ਵਿੱਚੋਂ ਕਿਸੇ ਇੱਕ (any one) ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਚਸ਼ਮੇ, ਨਾਲੇ, ਨਦੀਆਂ, ਝੀਲਾਂ, ਨਿੱਕੇ ਜਿਵੇਂ ਸਮੁੰਦਰ ।
ਠੰਢੀਆਂ ਛਾਂਵਾਂ, ਮਿੱਠੀਆਂ ਹਵਾਵਾਂ, ਬਨ ਬਾਗ਼ਾਂ ਜਿਹੇ ਸੁੰਦਰ ।
ਬਰਫਾਂ, ਮੀਂਹ, ਧੁੱਪਾਂ ਤੇ ਬੱਦਲ, ਰੁੱਤਾਂ ਮੇਵੇ ਪਯਾਰੇ ।
ਅਰਸ਼ੀਂ ਨਾਲ਼ ਨਜ਼ਾਰੇ ਆਏ, ਉਸ ਮੁੱਠੀ ਵਿੱਚ ਸਾਰੇ ।
ਮੇਰੀ ਵਾਰੀ ਪੱਤਿਆਂ ਦੀ, ਪੰਡ ਸਿੱਲ੍ਹੀ ਹੋ ਗਈ,
ਮਿੱਟੀ ਦੀ ਕੜਾਹੀ ਤੇਰੀ, ਕਾਹਨੂੰ ਪਿੱਲੀ ਹੋ ਗਈ,
ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ ।
‘ਮੇਰਾ ਬਚਪਨ’ ਕਵਿੱਤਾ ਵਿੱਚ ਮਾਂ ਪੁੱਤਰ ਦੀ ਛੇਤੀ ਕੀ ਹੋਣ ਦੀ ਇੱਛਾ ਰੱਖਦੀ ਹੈ ?
‘ਚੁੰਮ-ਚੁੰਮ ਰੱਖੋ’ ਰਚਨਾ ਵਿੱਚ ਕਿਸਦੇ ਮਨ ਦੇ ਭਾਵ ਅਤੇ ਵਲਵਲੇ ਬਿਆਨ ਕੀਤੇ ਗਏ ਹਨ ?
ਕਿਹੜੀ ਧਰਤੀ ਦੇ ਨਜ਼ਾਰਿਆਂ ਤੇ ਅਰਸ਼ੀ ਰਮਜ਼ ਹੈ ?
‘ਤਾਜ ਮਹਿਲ’ ਕਿਸ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ ?
‘ਮਾੜਾ ਬੰਦਾ’ ਕਹਾਣੀ ਦੇ ਅਧਾਰ ’ਤੇ ਕਹਾਣੀ ਦੇ ਪਾਤਰ ਰਿਕਸ਼ੇ ਵਾਲੇ ਦਾ ਪਾਤਰ-ਚਿਤਰਨ 125 ਤੋਂ 150 ਸ਼ਬਦਾਂ ਵਿਚ ਕਰੋ ।
‘ਸਾਂਝ’ ਕਹਾਣੀ ਦਾ ਵਿਸ਼ਾ-ਵਸਤੂ 125 ਤੋਂ 150 ਸ਼ਬਦਾਂ ਵਿਚ ਲਿਖੋ ।
‘ਮਾੜਾ ਬੰਦਾ’ ਕਹਾਣੀ ਵਿੱਚ ਲੇਖਕ ਦੀ ਪਤਨੀ ਕਿਸ ਦੀ ਵਕੀਲ ਬਣੀ ਬੈਠੀ ਸੀ ?
‘ਜੀਤੋ’ ਕਿਹੜੀ ਕਹਾਣੀ ਦੀ ਪਾਤਰ ਹੈ?
‘ਗਵਾਲੇ’ ਦਾ ਚਰਿੱਤਰ ਕਿਹੋ ਜਿਹਾ ਸੀ?
ਲੇਖਕ ਕਿਸਨੂੰ ਚਿੱਠੀ ਲਿਖ ਰਿਹਾ ਸੀ?
ਪ੍ਰੋਫੈਸਰ ਮਲਹੋਤਰਾ ਦੀ ਜੇਬ ਵਿੱਚ ਕਿੰਨੇ ਪੈਸੇ ਸਨ?
Comprehension:
ਹੇਠ ਦਿੱਤੇ ਪ੍ਰਸ਼ਨਾਂ ਵਿੱਚੋਂ ਕਿਸੇ ਚਾਰ (any four) ਪ੍ਰਸ਼ਨਾਂ ਦੇ ਉੱਤਰ 25 ਤੋਂ 30 ਸ਼ਬਦਾਂ ਵਿਚ ਲਿਖੋ :
ਲੇਖਕ ਦੀ ਪਤਨੀ ਰਿਕਸ਼ੇ ਵਾਲੇ ਨਾਲ ਕਿਵੇਂ ਸਮਝੌਤੇ ਦਾ ਰਾਹ ਲੱਭ ਰਹੀ ਸੀ ?
ਜੇਠ ਦੀ ਧੁੱਪ ਕਾਰਨ ਸੜਕ ਦੀ ਹਾਲਤ ਕਿਹੋ ਜਿਹੀ ਸੀ?
ਜੀਤੋ ਦੇ ਵੀਰ ਨੇ ਹਾਰਮੋਨੀਅਮ ਵਾਲੇ ਗਵੱਈਏ ਨੂੰ ਗੀਤ ਗਾਉਣ ਤੋਂ ਕਿਉਂ ਰੋਕਿਆ?
ਅਖੀਰ ਵਿਚ ਲਾਲ ਚੀਰੇ ਵਾਲੇ ਨੇ ਬੁੱਢੀ ਔਰਤ ਦੀ ਮਦਦ ਕਿਵੇਂ ਕੀਤੀ ?
ਜੀਤੋ ਦੇ ਵਿਆਹ ਕਾਰਨ ਘਰ ਦਾ ਮਹੌਲ ਕਿਹੋ ਜਿਹਾ ਸੀ?
ਤੀਆਂ ਦਾ ਤਿਉਹਾਰ ਕਿਹੜੇ ਮਹੀਨੇ ਆਉਦਾ ਹੈ?
ਪਾਣੀ ਕਿਸ ਚੀਜ਼ ਦਾ ਚਿੰਨ੍ਹ ਹੈ?
ਮੁਰਦੇ ਦੀ ਖੋਪਰੀ ਠਕੋਰਨ ਨੂੰ ਕੀ ਕਹਿੰਦੇ ਹਨ?
ਪੰਜਾਬ ਦੇ ਗਭਰੂ ਆਪਣੇ ਸਰੀਰਾਂ ਨੂੰ ਸ਼ਕਤੀਸ਼ਾਲੀ ਬਨਾਉਣ ਲਈ ਕਿੱਥੋਂ ਉਤਸ਼ਾਹ ਪ੍ਰਾਪਤ ਕਰਦੇ ਹਨ?
ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ?
Comprehension:
ਹੇਠ ਦਿੱਤੇ ਪ੍ਰਸ਼ਨਾਂ ਵਿਚੋਂ ਕਿਸੇ ਦੋ (any two) ਪ੍ਰਸ਼ਨਾਂ ਦੇ ਉੱਤਰ 70 ਤੋਂ 80 ਸ਼ਬਦਾਂ ਵਿਚ ਲਿਖੋ :
ਪੰਜਾਬ ਦੀਆਂ ਲੋਕ-ਖੇਡਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜਰੂਰੀ ਕਿਉਂ ਹੈ ?
ਪੰਜਾਬ ਵਿਚ ਜੀਵ ਦੇ ਜਨਮ ਨਾਲ ਸਬੰਧਿਤ ਕਿਹੜੇ-ਕਿਹੜੇ ਰਸਮ-ਰਿਵਾਜ਼ ਹਨ?
ਦੇਵੀ ਮਾਤਾ ਦੇ ਮੇਲਿਆਂ ਦੀ ਪਿਛੋਕੜ ਕੀ ਹੈ? ਦੇਵੀ ਮਾਤਾ ਨਾਲ ਸਬੰਧਿਤ ਕਿਸੇ ਇੱਕ ਮੇਲੇ ਬਾਰੇ ਨੋਟ ਲਿਖੋ।
CBSE Class 12 Punjabi 2026 Set 4 - (4) Exam Pattern and Marking Scheme
| Part | Questions | Content |
|---|---|---|
| I | Q1 | Reading skills (unseen passage, multiple choice, 8 marks) |
| II | Q2 - Q3 | Writing skills (letter and paragraph) |
| III | Q4 - Q5 | Grammar (voice, proverbs and idioms) |
| IV | Q6 - Q12 | Prescribed poems, stories and chapters |
| Total | 12 questions | 80 marks |
CBSE Class 12 Punjabi 2026 Set 4 - (4) Question Paper FAQs
Ques. How many questions are there in the CBSE Class 12 Punjabi 2026 question paper (Set 4)?
Ans. The paper has 12 questions in four parts for 80 marks.
Ques. What are the parts of the CBSE Class 12 Punjabi 2026 paper?
Ans. Part I is the unseen passage (Q1), Part II is writing skills (Q2 and Q3), Part III is grammar (Q4 and Q5) and Part IV covers the prescribed poems, stories and chapters (Q6 to Q12).
Ques. Is there any internal choice in the paper?
Ans. Yes. Several questions, such as the letter, the paragraph and the poem explanations, give a choice between two options (OR). Attempt only one of them.
Ques. In which language should the answers be written?
Ans. The answers of the Punjabi paper have to be written in Punjabi (Gurmukhi).
Ques. How much time is given for the CBSE Class 12 Punjabi 2026 paper?
Ans. The paper is of 3 hours (10:30 AM to 1:30 PM). The question paper is distributed at 10:15 AM and candidates get 15 minutes to read it before they start writing.
Ques. Where can I get the official CBSE Class 12 Punjabi question paper?
Ans. The official question papers are published on the CBSE website, cbse.gov.in. You can also download the official PDF from the table above.








Comments